Popular Countries

ਅੱਜ ਹੈ Dilpreet Dhillon ਦਾ ਬਰਥਡੇਅ, ਗਾਇਕ ਨੇ ਭਾਵੁਕ ਹੋਕੇ ਪੋਸਟ ਪਾਉਂਦੇ ਹੋਏ ਆਖੀ ਇਹ ਗੱਲ

By Harpreet Kaur . 24th August 2020 05:13pm
ਅੱਜ ਹੈ Dilpreet Dhillon ਦਾ ਬਰਥਡੇਅ, ਗਾਇਕ ਨੇ ਭਾਵੁਕ ਹੋਕੇ ਪੋਸਟ ਪਾਉਂਦੇ ਹੋਏ ਆਖੀ ਇਹ ਗੱਲ





ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ Dilpreet Dhillon ਜਿਨ੍ਹਾਂ ਨੇ ਪੰਜਾਬੀ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਅਤੇ ਉਹਨਾਂ ਦੇ ਹਰ ਗੀਤ ਨੂੰ ਦਰਸ਼ਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਅੱਜ ਉਹ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਨੇ । ਪਰ ਉਹ ਆਪਣੇ ਬਰਥਡੇਅ ਨੂੰ ਲੈ ਕੇ ਖੁਸ਼ ਨਹੀਂ ਤੇ ਇਕੱਲਾ ਮਹਿਸੂਸ ਕਰ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਲਿਖਿਆ ਹੈ ਕਿ ਇਹ ਪਹਿਲਾ ਜਨਮ ਦਿਨ ਆ ਜਿਸ ਦੀ ਮੈਨੂੰ ਖੁਸ਼ੀ ਨਹੀਂ..29 ਸਾਲਾਂ ਦੀ ਉਮਰ ‘ਚ ਜਿੰਨਾ ਕੁਝ ਮੈਂ ਦੇਖਿਆ ਤੇ ਸਹਿ ਗਿਆ ਉਹ ਮੇਰਾ ਰੱਬ ਹੀ ਜਾਣਦਾ ਹੈ । ਦੂਜੀ ਸਟੋਰੀ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਇਕੱਲਾਪਣ ਮਹਿਸੂਸ ਹੋ ਰਿਹਾ ਹੈ ।






ਜੇ ਗੱਲ ਕਰੀਏ Dilpreet Dhillon ਦੀ ਨਿੱਜੀ ਲਾਈਫ ਦੀ ਤਾਂ ਉਨ੍ਹਾਂ ਨੇ ਮੁੜ ਤੋਂ ਗਾਇਕੀ ਵੱਲ ਰੁਖ ਕੀਤਾ ਹੈ । ਪਿੱਛੇ ਜਿਹੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਚੱਲ ਰਹੇ ਸਨ । ਜਿਸ ਕਰਕੇ ਉਹ ਸੁਰਖੀਆਂ ‘ਚ ਬਣੇ ਹੋਏ ਸਨ । ਪਰ ਹੁਣ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਰਹੇ ਨੇ ।



ਜੇ ਗੱਲ ਕਰੀਏ Dilpreet Dhillon ਦੇ ਵਰਕ ਫਰੰਟ ਦੀ ਤਾਂ ਉਹ ਪਹਿਲਾਂ ਵੀ ਕਈ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਵੇਂ ਕਿ ”Chandigarh, Kabza , Sarpanchi , Gulab ਦਾ ਆਦਿ ਅਤੇ ਇਹਨਾਂ ਸਭ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾਂ ਤੁਹਾਨੂੰ ਦਸ ਦਈਏ ਕਿ  Dilpreet Dhillon ਆਪਣੇ ਨਵੇਂ ਗੀਤ '25 GHANTE' ਨੂੰ ਲੈਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋ ਗਏ ਨੇ ਹਨ ਅਤੇ ਇਸ ਗੀਤ ਦੇ ਬੋਲ Narendra Bath ਨੇ ਲਿਖੇ ਹਨ।