Popular Countries

ਅੱਜ ਹੈ Sonu Sood ਦਾ ਜਨਮ ਦਿਨ, ਜਾਣੋ ਉਹਨਾਂ ਬਾਰੇ ਕੁਝ ਖਾਸ ਗੱਲਾਂ

By Harpreet Kaur . 30th July 2020 11:40am
ਅੱਜ ਹੈ Sonu Sood ਦਾ ਜਨਮ ਦਿਨ, ਜਾਣੋ ਉਹਨਾਂ ਬਾਰੇ ਕੁਝ ਖਾਸ ਗੱਲਾਂ




ਰੀਲ ਲਾਈਫ ਵਿੱਚ ਵਿਲੇਨ ਬਣਨ ਵਾਲੇ Sonu Sood ਅਸਲ ਜ਼ਿੰਦਗੀ ਵਿੱਚ ਮਸੀਹਾ ਸਾਬਿਤ ਹੋਏ ਹਨ । ਕਿਸੇ ਨੇ Sonu Sood ਦੇ ਨਾਂਅ ਤੇ ਆਪਣੀ ਦੁਕਾਨ ਦਾ ਨਾਂਅ ਰੱਖ ਲਿਆ ਹੈ ਤੇ ਕਿਸੇ ਨੇ ਉਹਨਾਂ ਦਾ ਮੰਦਰ ਬਨਾਉਣ ਦਾ ਐਲਾਨ ਕੀਤਾ ਹੈ । Sonu Sood 30 ਜੁਲਾਈ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ । Sonu Sood ਦਾ ਜਨਮ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ । ਉਹ ਨਾ ਸਿਰਫ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਦੇ ਹਨ ਬਲਕਿ ਕੰਨੜ ਤੇ ਤਮਿਲ ਫ਼ਿਲਮਾਂ ਵਿੱਚ ਵੀ ਅਦਾਕਾਰੀ ਕਰਦੇ ਹਨ ।


View this post on Instagram

💫

A post shared by Sonu Sood (@sonu_sood) on



Sonu Sood ਨੇ ਇਲੈਕਟ੍ਰਾਨਿਕ ਵਿੱਚ ਇੰਜੀਨਿਅਰਿੰਗ ਕੀਤੀ ਹੈ । Sonu Sood ਮਿਸਟਰ ਇੰਡੀਆ ਦੇ ਪ੍ਰਤੀਭਾਗੀ ਵੀ ਰਹੇ ਹਨ । ਉਹਨਾਂ ਦੀ ਪਤਨੀ ਦਾ ਨਾਂਅ Sonali ਹੈ । Sonu Sood ਦਾ Sonali ਨਾਲ ਵਿਆਹ 1996 ਵਿੱਚ ਹੋਇਆ ਸੀ । ਦੋਹਾਂ ਦੇ ਦੋ ਬੇਟੇ ਵੀ ਹਨ । Sonali ਨਾ ਬਾਲੀਵੁੱਡ ਨਾਲ ਕੋਈ ਨਾਤਾ ਨਹੀਂ, ਇਸੇ ਲਈ ਉਹ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ।


View this post on Instagram

♠️

A post shared by Sonu Sood (@sonu_sood) on



Sonu Sood ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤਮਿਲ ਫ਼ਿਲਮ ਤੋਂ ਕੀਤੀ ਸੀ । ਜਦੋਂ ਕਿ Sonu Sood ਦੀ ਪਹਿਲੀ ਬਾਲੀਵੁੱਡ ਫ਼ਿਲਮ ਸੀ ‘Shahid E Asma ਜਿਹੜੀ ਕਿ 2002 ਵਿੱਚ ਰਿਲੀਜ਼ ਹੋਈ ਸੀ।