Popular Countries

'Jatt Life' ਗੀਤ ਵਾਲੇ Varinder Brar ਹੁਣ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Jigra'

By Harpreet Kaur . 18th March 2020 03:39pm
'Jatt Life' ਗੀਤ ਵਾਲੇ Varinder Brar ਹੁਣ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Jigra'



ਪਾਲੀਵੁਡ ਇੰਸਡਟਰੀ ਵਿੱਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ਵਿੱਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀ ਇੰਡਸਟਰੀ ਵਿੱਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਤੁਹਾਨੂੰ ਦਸ ਦੇਈਏ ਕਿ ਹਾਲ ਹੀ ਵਿੱਚ ਗਾਇਕ Varinder Brar ਨੇ ਆਪਣੇ ਨਵੇਂ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਜਿਸ ਨੂੰ ਦਰਸ਼ਕਾ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ : 
Je kalli kalli Gal da swaad na ayea , Gaana Youtube ton Delete kr dyange.. Eh Waada🔥. Subscribe Varinder Brar Youtube channel link in bio.

ਤੁਸੀ ਇੱਕ ਨਜ਼ਰ ਮਾਰੋ। 



ਗੱਲ ਕੀਤੀ ਜਾਏ ਗੀਤ ਦੀ ਤਾਂ ਇਸ ਗੀਤ ਦਾ ਟਾਈਟਲ ਹੈ 'Jigra' ਇਸ ਗੀਤ ਨੂੰ Varinder Brar ਨੇ ਆਪਣੀ ਮੀਠੀ ਆਵਾਜ਼ ਨਾਲ ਸਿੰਗਾਰਿਆ ਹੈ। ਇਸ ਗੀਤ ਦੇ ਬੋਲ ਵੀ Varinder Brar ਨੇ ਖੁਦ ਲਿਖੇ ਹਨ। 'Jigra' ਗੀਤ ਦਾ ਮਿਊਜ਼ਿਕ Gill Saab ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ Sukh Sanghera ਵਲੋਂ ਡਾਇਰੈਕਟ ਕੀਤੀ ਹੈ। Jigra ਗੀਤ ਦੀ ਰਿਲੀਜ਼ ਤਾਰੀਕ ਤਾਂ ਸਾਡੇ ਨਾਲ ਸਾਂਝੀ ਨਹੀਂ ਕੀਤੀ ਗਈ ਪਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਬਹੁਤ ਜਲਦ Varinder Brar ਦੇ ਯੂਟਿਊਬ ਚੈਂਨਲ ਹੇਠ ਰਿਲੀਜ਼ ਕੀਤਾ ਜਾਵੇਗਾ। 



Varinder Brar ਅਜਿਹੇ ਗਾਇਕ ਹਨ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਇੱਕ ਖਾਸ ਜਗ੍ਹਾ ਇੰਡਸਟਰੀ ਵਿੱਚ ਬਣਾ ਲਈ ਹੈ। ਤੁਹਾਨੂੰ ਦਸ ਦੇਈਏ ਕਿ Varinder Brar ਦੇ ਅੱਜ ਤੱਕ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ ਉਹਨਾਂ ਸਭ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ ਜਾਂ ਕਹਿ ਸਕਦੇ ਹਾਂ ਕਿ ਹਿੱਟ ਸਾਬਿਤ ਹੋਏ ਹਨ। ਉਹਨਾਂ ਦੀ ਆਵਾਜ ਨੂੰ ਦਰਸ਼ਕ ਸੁਣਨਾ ਪਸੰਦ ਕਰਦੇ ਹਨ।


Varinder Brar Jigra Song


ਇਸ ਤੋਂ ਪਹਿਲਾਂ ਵੀ ਉਹਨਾਂ ਦਾ ਗੀਤ Qismat ਆਇਆ ਸੀ ਉਸ ਨੂੰ ਵੀ ਦਰਸ਼ਕਾਂ ਦਾ ਭਰਮਾਂ ਹੁੰਗਾਰਾ ਮਿਲਿਆ ਸੀ। ਇਸ ਗੀਤ ਨੂੰ Varinder Brar ਨੇ ਗਾਇਆ ਸੀ ਅਤੇ ਹਮੇਸ਼ਾ ਦੀ ਤਰਾਂ ਇਸ ਗੀਤ ਦੇ ਬੋਲ Varinder Brar ਵਲੋਂ ਹੀ ਲਿਖੇ ਗਏ ਸੀ। Qismat ਗੀਤ ਦੀ ਵੀਡੀਓ ਨੂੰ Sukh Sanghera ਨੇ ਤਿਆਰ ਕੀਤਾ ਸੀ। ਇਹ ਗੀਤ Single Track Studios ਦੇ ਲੇਬਲ ਹੇਠ ਰਿਲੀਜ਼ ਹੋਇਆ ਸੀ। 

Related Posts: