Popular Countries

Veet Baljit ਅਤੇ Afsana Khan ਆਪਣੇ ਨਵੇਂ ਗੀਤ 'BADMASHI' ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By Harpreet Kaur . 25th August 2020 05:14pm
Veet Baljit ਅਤੇ Afsana Khan ਆਪਣੇ ਨਵੇਂ ਗੀਤ 'BADMASHI' ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ



Veet Baljit ਆਪਣੇ ਨਵੇਂ ਗੀਤ ‘BADMASHI’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ਉਨ੍ਹਾਂ ਨੇ ਇਸ ਗੀਤ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ‘ਚ ਇੱਕ ਗੱਭਰੂ ਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ, ਜੋ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਨ। ਪਰ ਮੁਟਿਆਰ ਗੱਭਰੂ ਦੇ ਅੜਬ ਸੁਭਾਅ ਤੋਂ ਪ੍ਰੇਸ਼ਾਨ ਹੈ । ਜੋ ਨਿੱਤ ਨਵੇਂ ਪੰਗਿਆਂ ਕਰਕੇ ਮੁਟਿਆਰ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜਿਸ ਦਾ ਗਿਲਾ ਇਸ ਗੀਤ ‘ਚ ਵੀਤ ਬਲਜੀਤ ਕਰ ਰਹੇ ਨੇ। ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਦੇਖੋ ਵੀਡੀਓ,




ਇਸ ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ‘ਚ Veet Baljit ਦਾ ਸਾਥ ਦਿੱਤਾ ਹੈ ਬੁਲੰਦ ਆਵਾਜ਼ ਦੀ ਮਾਲਕ Afsana Khan ਨੇ । ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗੀਤ ਨੂੰ ਚਾਰ ਚੰਨ ਲਾ ਦਿੱਤੇ ਨੇ ।ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ। 


View this post on Instagram

Kive lagi pic

A post shared by ਵੀਤ ਕਾਉਂਕੇ (@veetbaljit_) on



Veet Baljit ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦੇ ਲਿਖੇ ਕਈ ਹਿੱਟ ਗੀਤ ਵੱਡੇ ਗਾਇਕਾਂ ਨੇ ਗਾਏ ਹਨ । ਹੁਣ ਉਹ ਖੁਦ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤ ਕੱਢ ਰਹੇ ਹਨ । Afsana khan ਦੇ ਕੰਮ ਦੀ ਗੱਲ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।