Popular Countries

Shehnaaz Gill ਅਤੇ Jassi Gill ਦੇ ਨਵੇਂ ਗੀਤ 'Keh Gayi Sorry' ਦਾ ਵੀਡੀਓ ਹੋਇਆ ਰਿਲੀਜ਼,ਦੇਖੋ ਵੀਡਿੳ

By Harpreet Kaur . 12th May 2020 12:38pm
Shehnaaz Gill ਅਤੇ Jassi Gill  ਦੇ ਨਵੇਂ ਗੀਤ 'Keh Gayi Sorry' ਦਾ ਵੀਡੀਓ ਹੋਇਆ ਰਿਲੀਜ਼,ਦੇਖੋ ਵੀਡਿੳ




Big Boss -13 ਵਿੱਚ Shehnaaz Gill ਨੂੰ ਦੇਸ਼ ਭਰ ਵਿੱਚ ਪਹਿਚਾਣ ਮਿਲੀ ਹੈ। ਚਾਹੇ Shehnaaz Gill Big Boss -13  ਦਾ ਟਾਈਟਲ ਨਾਹ ਜਿੱਤ ਪਾਈ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। Shehnaaz Gill ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸਦੇ ਚੱਲਦੇ Shehnaaz Gill ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਜੀ ਹਾਂ ਤੁਹਾਨੂੰ ਦਸ ਦਈਏ ਕਿ ਪੰਜਾਬੀ ਗਾਇਕ Jassi Gill ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਦਰਸ਼ਕ ਕਈ ਦਿਨਾਂ ਤੋਂ ਉਨ੍ਹਾਂ ਦੇ ਨਵੇਂ ਗੀਤ 'Keh Gayi Sorry' ਦਾ ਇੰਤਜ਼ਾਰ ਕਰ ਰਹੇ ਸੀ । ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਕਲਾਕਾਰ ਇਕੱਠੇ ਕੰਮ ਕਰ ਰਹੇ ਨੇ ।

ਤੁਸੀ ਨਜ਼ਰ ਮਾਰੋ ਉਹਨਾਂ ਦੀ ਇਸ ਗੀਤ ਦੀ ਵੀਡੀਓ 'ਤੇ 




ਗੀਤ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਨੂੰ Jassi Gill ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ, ਜਿਸ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ Jassi Gill ਤੇ Shehnaaz Gill। ਗੀਤ ਦੇ ਬੋਲ ਨਾਮੀ ਗੀਤਕਾਰ Nirmaan ਵੱਲੋਂ ਲਿਖੇ ਗਏ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗੀਤ  ਦੇ ਲਿਰਿਕਲ ਵੀਡੀਓ ਨੂੰ Jassi Gill ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।



 Jassi Gill ਤੇ Shehnaaz Kaur Gill ਵੀਡੀਓ ਦੇ ਅਖੀਰ ‘ਚ ਦਰਸ਼ਕਾਂ ਦੇ ਨਾਲ ਵਾਅਦਾ ਕਰਦੇ ਹੋਏ ਕਹਿਆ ਹੈ ਕਿ ਜਿਵੇਂ ਹੀ ਲਾਕਡਾਊਨ ਖੁੱਲ੍ਹੇਗਾ, ਉਸ ਤੋਂ ਬਾਅਦ ਅਸੀਂ ਇਸ ਗੀਤ ਦਾ ਸ਼ਾਨਦਾਰ ਵੀਡੀਓ ਜ਼ਰੂਰ ਬਣਾਵਾਂਗੇ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।



ਜੇ ਗੱਲ ਕਰੀਏ Jassi Gill ਦੇ ਵਰਕ ਫਰੰਟ ਦੀ ਤਾਂ ਲਾਕਡਾਊਨ ਦੇ ਚੱਲਦੇ ਇਹ ਉਨ੍ਹਾਂ ਦਾ ਦੂਜਾ ਗੀਤ ਹੈ । ਇਸ ਤੋਂ ਪਹਿਲਾਂ ਉਹ 'Ehna Chauni Aa' ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । Jassi Gill ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ Jassi Gill ਬਾਲੀਵੁੱਡ ਵਿੱਚ ਵੀ ਨਜ਼ਰ ਆ ਚੁੱਕੇ ਹਨ। Jassi Gill Kangana Ranaut ਦੀ ਫਿਲਮ 'Panga Movie' ਵਿੱਚ ਨਜ਼ਰ ਆਏ ਸੀ। 


View this post on Instagram

#kehgayisorry 💔 releasing on 12th may

A post shared by Jassie Gill (@jassie.gill) on