Popular Countries

ਦਰਸ਼ਕਾ ਨੂੰ ਬੇਹੱਦ ਪਸੰਦ ਆ ਰਿਹਾ Rajvir Jawanda ਦਾ ਨਵਾਂ ਧਾਰਮਿਕ ਗੀਤ 'Sunhi baba Nanka' , ਦੇਖੋ ਵੀਡਿੳ

By Harpreet Kaur . 30th May 2020 12:15pm
ਦਰਸ਼ਕਾ ਨੂੰ ਬੇਹੱਦ ਪਸੰਦ ਆ ਰਿਹਾ Rajvir Jawanda ਦਾ ਨਵਾਂ ਧਾਰਮਿਕ ਗੀਤ 'Sunhi baba Nanka' , ਦੇਖੋ ਵੀਡਿੳ




ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ‘ਚ ਇਕ ਵੱਖਰੀ ਪਛਾਣ ਬਣਾਉਣ ਵਾਲੇ ਨੌਜਵਾਨ ਗਾਇਕ Rajvir Jawanda ਅੱਜ ਪਾਲੀਵੁਡ ਇੰਡਸਟਰੀ ਦੇ ਮੰਨੇ – ਪ੍ਰਮੰਨੇ ਗਾਇਕ ਹਨ। ਉਹਨਾਂ ਦਾ ਹਰ ਇਕ ਨਵਾਂ ਗੀਤ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ੍ਹ ਜਾਂਦਾ ਹੈ। Rajvir Jawanda ਬਹੁਤ ਹੀ ਸੁਚੱਜੇ ਢੰਗ ਨਾਲ ਗਾਉਂਦੇ ਹਨ ਤੇ ਇਸ ਦੇ ਨਾਲ ਹੀ ਹੁਣ ਉਹ 'Sunhi Baba Nanka' ਟਾਈਟਲ ਹੇਠ ਧਾਰਮਿਕ ਗੀਤ ਲੈ ਕੇ ਦਰਸ਼ਕਾਂ ਦੇ ਰੁ ਬੁ ਰੁ ਹੋ ਚੁਕੇ ਨੇ, ਜਿਸਦੇ ਚੱਲਦੇ ਪੰਜਾਬੀ ਗਾਇਕ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। 

ਤੁਸੀ ਦੇਖੋ ਵੀਡੀਓ । 



ਇਸ ਧਾਰਮਿਕ ਗੀਤ ਨੂੰ Rajvir Jawanda ਨੇ ਆਪਣੀ ਰੂਹਾਨੀ ਆਵਾਜ਼ ਦੇ ਨਾਲ ਗਾਇਆ ਹੈ ਇਸ ਗੀਤ ਦੇ ਬੋਲ Pirti silon ਨੇ ਲਿਖੇ ਨੇ ਤੇ ਸੰਗੀਤ Dj Duster ਨੇ]ਦਿੱਤਾ ਹੈ। ਇਹ ਗੀਤ Jass Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। 


View this post on Instagram

ਸੁਣੀ ਬਾਬਾ ਨਾਨਕਾ । 🙏🏻

A post shared by Rajvir Jawanda (@rajvirjawandaofficial) on



ਗੱਲ ਕਰੀਏ Rajvir Jawanda ਦੇ ਵਰਕ ਫਰੰਟ ਦੀ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਜਿਹਨਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ ਅਤੇ ਉਹਨਾ ਨੇ ਦਰਸ਼ਕਾਂ ਦੇ ਦਿਲਾਂ ‘ਚ ਇਕ ਖਾਸ ਜਗਾ ਬਣਾ ਲਈ ਹੈ ਗਾਇਕ Rajvir Jawanda ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ । ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। 




ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹਾਲ ਹੀ 'ਚ ਉਹਨਾਂ ਦਾ ਗੀਤ 'Dhokha' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾ ਵੱਲੋ ਖੂਬ ਹੰਗਾਰਾ ਮਿਲ ਰਿਹਾ ਹੈ।