Popular Countries

Sidhu Moose Wala ਤੇ R Nait ਆਪਣੇ ਨਵੇਂ ਗੀਤ ‘GWACHEYA GURBAKASH’ ਦੇ ਨਾਲ ਹੋਏ ਦਰਸ਼ਕਾਂ ਦੇ ਰੂਬੂਰੂ , ਦੇਖੋ ਵੀਡੀਓ

By Harpreet Kaur . 27th March 2020 02:09pm
Sidhu Moose Wala  ਤੇ R Nait ਆਪਣੇ ਨਵੇਂ ਗੀਤ ‘GWACHEYA GURBAKASH’ ਦੇ ਨਾਲ ਹੋਏ ਦਰਸ਼ਕਾਂ ਦੇ ਰੂਬੂਰੂ  , ਦੇਖੋ ਵੀਡੀਓ



Sidhu Moose Wala ਦਾ ਨਾਂਅ ਪਾਲੀਵੁਡ ਇੰਡਸਟਰੀ ਵਿੱਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਉਹਨਾਂ ਦੇ ਗੀਤਾ ਨੂੰ ਹਰ ਕੋਈ ਪਸੰਦ ਕਰਦਾ ਹੈ। ਉਹ ਸਿਰਫ ਗਾਇਕ ਹੀ ਨਹੀਂ ਬਲਕਿ ਇੱਕ ਬਹੁਤ ਹੀ ਵਧੀਆ ਗੀਤਕਾਰ ਵੀ ਹਨ ਅਤੇ ਇਸ ਦੇ ਨਾਲ ਹੀ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣਾ ਨਵਾਂ ਇਮੋਸ਼ਨਲ ਟਰੈਕ ਲੈ ਕੇ ਆਏ ਨੇ । ਇਸ ਗੀਤ ‘ਚ ਉਹਨਾਂ ਨੇ ਪੰਜਾਬ ਦੇ ਮੌਜੂਦਾ ਹਾਲਤਾਂ ਨੂੰ ਬਿਆਨ ਕੀਤਾ ਗਿਆ ਹੈ । 'GWACHEYA GURBAKASH' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਜੋ ਕਿ ਰਿਲੀਜ਼ ਹੋ ਚੁਕਿਆ ਹੈ। ਜੇ ਤੁਸੀ ਹਲੇ ਵੀ ਨਹੀਂ ਸੁਣਿਆ ਤਾਂ ਸੁਣੋ
 


ਜੇ ਗੱਲ ਕਰੀਏ ਗੀਤ ਦੀ ਤਾਂ ਉਸ ਨੂੰ Sidhu Moose Wala ਤੇ R Nait ਨੇ ਮਿਲ ਕੇ ਗਾਇਆ ਹੈ । ਗੀਤ ਨੂੰ ਮਿਊਜ਼ਿਕ ਦਿੱਤਾ ਹੈ Preet Hundal ਨੇ ।ਗੀਤ ਦਾ ਵੀਡੀਓ Gold Media & Ekager Gill ਨੇ ਤਿਆਰ ਕੀਤਾ  ਹੈ । ਜਿਸ ‘ਚ ਪੰਜਾਬ ‘ਚ ਕੋਰੋਨਾ ਵਾਇਰਸ ਨੇ ਕਿਵੇਂ ਕਹਿਰ ਮਚਾਇਆ ਹੋਇਆ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ । ਗੀਤ ਨੂੰ Sidhu Moose Wala ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਮਾਂ ਹੁੰਗਾਰਾ ਮਿਲਿਆ ਹੈ। ਹੁਣ ਤੱਕ ਇਸ ਗੀਤ ਨੂੰ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਨੇ। 





ਜੇ ਗੱਲ ਕਰੀਏ ਕੋਰੋਨਾ ਵਾਇਰਸ ਦੀ ਤਾਂ ਇਸ ਨੇ ਪੂਰੀ ਦੁਨੀਆ ‘ਚ ਹਾਹਾਕਾਰ ਮਚਾ ਰੱਖਿਆ ਹੈ । ਪੰਜਾਬ ‘ਚ ਵੀ ਇਸ ਵਾਇਰਸ ਨੇ ਦਹਿਸ਼ਤ ਫੈਲਾ ਰੱਖੀ ਹੈ । ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਸੂਬੇ ‘ਚ ਕਰਫਿਊ ਲਗਾਇਆ ਹੋਇਆ ਹੈ ਤੇ ਲੋਕਾਂ ਨੂੰ ਘਰ ‘ਚ ਰਹਿਣ ਦੇ ਹੁਕਮ ਦਿੱਤੇ ਹੋਏ ਨੇ ਤਾਂ ਜੋ ਇਸ ਭੈੜੀ ਬਿਮਾਰੀ ਨਾਲ ਚੱਲ ਰਹੀ ਜੰਗ ਨੂੰ ਜਿੱਤਿਆ ਜਾ ਸਕੇ ।



ਤੁਹਾਨੂੰ ਦਸ ਦਈਏ ਕਿ Sidhu Moose Wala ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਜਿਵੇਂ Tochan, Just Listen, Jatt Da Muqabala,Death Route, Dawood Chosen, East Side Flow, ਅਤੇ  Same Beef ਵਰਗੇ ਕਈ ਹੋਰ ਹਿੱਟ ਗੀਤ ਦਿੱਤੇ ਹਨ। ਉਹਨਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। 

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Sidhu Moose Walaਦੇ ਗੀਤ 'GWACHEYA GURBAKASH' ਬਾਰੇ ਆਪਣੇ ਵਿਚਾਰ ਦਸੋ। ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।