Popular Countries

2020 ਵਿੱਚ R Nait ਨੂੰ ਕਿਸ ਗੱਲ ਦਾ ਹੋਇਆ ਹੈ 'Regret'

By Harpreet Kaur . 3rd January 2020 12:41pm
2020 ਵਿੱਚ R Nait ਨੂੰ ਕਿਸ ਗੱਲ ਦਾ ਹੋਇਆ ਹੈ 'Regret'

R Nait ਇਕ ਮਸ਼ਹੂਰ ਪੰਜਾਬੀ ਗਾਇਕ ਹੈ ਜਿਸਨੇ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਵੱਖ-ਵੱਖ ਪੰਜਾਬੀ ਹਿੱਟ ਗੀਤ ਦਿਤੇ ਹਨ ਜਿਵੇ ਕਿ Defaulter, Dabda Kithe Aa, Tera Pind, Bebe Bapu ਅਤੇ Jagirdar ਵਰਗੇ ਸੁਪਰਹਿੱਟ ਗੀਤ ਦੇ ਚੁਕੇ ਹਨ। ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਇਸ ਵਾਰ ਉਹ ਆਪਣੇ ਦਰਸ਼ਕਾਂ ਲਈ ਕੁਝ ਖਾਸ ਕਰਨ ਜਾ ਰਹੇ ਹਨ ਅਤੇ ਇਕ ਵਾਰ ਫਿਰ ਆਪਣਾ ਨਵਾਂ ਗੀਤ ਲੈਕੇ ਆ ਰਹੇ ਨੇ ਜੋ ਕਿ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਸਾਂਝਾ ਕੀਤਾ। ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ।



'Regret' ਗੀਤ ਦੀ ਵੀਡੀਓ ਵਿਚ ਇਕ ਹੋਰ ਮਸ਼ਹੂਰ ਗਾਇਕਾ Tanishq Kaur ਉਹਨਾਂ ਦਾ ਗੀਤ ਗਾਉਣ ਵਿੱਚ ਸਾਥ ਦੇਣਗੇ । ਇਸ ਗੀਤ ਨੂੰ ਖੁਦ R Nait ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ Gur sidhu ਨੇ ਸੰਗੀਤ ਦਿੱਤਾ ਹੈ ਅਤੇ ਵੀਡੀਓ ਦਾ ਨਿਰਦੇਸ਼ਨ Frame Singh ਨੇ ਕੀਤਾ ਹੈ।





ਗੀਤ ਦੀ ਰਿਲੀਜ਼ਿੰਗ ਦੀ ਤਰੀਕ ਅਜੇ ਸਾਹਮਣੇ ਨਹੀਂ ਆਈ ਹੈ। ਇਹ ਗੀਤ ਸਪੀਡ ਰਿਕਾਰਡਜ਼ ਦੇ ਅਧਿਕਾਰਤ ਯੂਟਿਊਬ ਚੈਨਲ ਦੇ ਤਹਿਤ ਜਾਰੀ ਹੋਵੇਗਾ। 
R Nait ਦਾ ਹਾਲ ਹੀ ਵਿਚ ਆਇਆ  ਗੀਤ ‘Reela Wala Deck’’ ਸੀ। ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ। ਇਸ ਗੀਤ ਦੇ ਬੋਲ ਦੀ R Nait ਨੇ ਲਿਖੇ ਹਨ। ਸੰਗੀਤ Laddi Gill ਦੁਆਰਾ ਦਿੱਤਾ ਗਿਆ ਹੈ ਅਤੇ ਵੀਡੀਓ Sahejpal Singh Sandhu ਦੁਆਰਾ ਤਿਆਰ ਕੀਤੀ ਗਈ ਸੀ 

ਅਸੀਂ R Nait ਨੂੰ ਉਹਨਾਂ ਦੇ ਆਉਣ ਵਾਲੇ 'Regret' ਗੀਤ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ। ਇਸ ਤਰਾਂ ਦੇ ਹੋਰ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।