Popular Countries

ਕੌਣ ਬਣਨ ਜਾ ਰਹੀ ਹੈ Gurdas Maan ਦੇ ਘਰ ਦੀ ਨੂੰਹ ?

By Harpreet Kaur . 30th January 2020 03:09pm
ਕੌਣ ਬਣਨ ਜਾ ਰਹੀ ਹੈ Gurdas Maan ਦੇ ਘਰ ਦੀ ਨੂੰਹ ?

ਇਹ ਮਨੋਰੰਜਨ ਉਦਯੋਗ ਵਿੱਚ ਵਿਆਹਾਂ ਦਾ ਮੌਸਮ ਹੈ Neha Pendse ਅਤੇ Mona Singh ਤੋਂ ਬਾਅਦ ਇਸ ਮਹੀਨੇ ਇਕ ਹੋਰ ਅਭਿਨੇਤਰੀ ਵਿਆਹ ਕਰਨ ਵਾਲੀ ਹੈ। ਅਸੀਂ ਗੱਲ ਕਰ ਰਹੇ ਹਾਂ ਮਾਡਲ,ਬਾਲੀਵੁੱਡ ਅਤੇ ਪਾਲੀਵੁੱਡ ਅਦਾਕਰ Simran Kaur mundi ਜਿਸ ਨੇ 2008 ਵਿਚ ਮਿਸ ਇੰਡੀਆ ਯੂਨੀਵਰਸ ਦਾ ਤਗਮਾ ਜਿੱਤਿਆ ਸੀ, 31 ਜਨਵਰੀ 2020 ਨੂੰ ਪੰਜਾਬ ਦੇ ਪਟਿਆਲਾ ਵਿਖੇ ਗਾਇਕ Gurdas Maan ਦੇ ਪੁੱਤਰ Gurikk Maan ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਗੇ ਹਨ। ਇਸ ਦੇ ਨਾਲ ਹੀ ਵਿਆਹ ਦੀਆ ਕੁਝ ਤਸਵੀਰਾ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ Gurdas Maan,Simran Kaur Mundi ਅਤੇ Gurikk Maan ਨਜ਼ਰ ਆ ਰਹੇ ਹਨ ਅਤੇ ਪਿਛਲੇ ਹੀ ਦਿਨ Gurdas Maan ਪੰਜਾਬ ਦੇ ਮੁੱਖ ਮੰਤਰੀ ਕੈਪਟਨ Amarinder Singh ਨੂੰ ਵੀ ਵਿਆਹ ਦਾ ਸਦਾ ਦੇਣ ਲਈ ਪੁਹੰਚੇ ਸਨ। 


Gurdas Maan Son

Gurdas Maan Son Wedding

ਇਸ ਖਾਸ ਮੌਕੇ ਤੇ gurdas maan ਨੇ ਆਪਣਾ ਪ੍ਰਸਿੱਧ ਗੀਤ Sajna Ve Sajna ਗਾਇਆ ਅਤੇ ਇਸ ਦੇ ਨਾਲ ਹੀ ਸੂਫੀ ਗਾਇਕ Harsheep Kaur ਵੀ ਪੁਹੰਚੇ ਉਹਨਾਂ ਨੇ  ਆਪਣੇ ਗੀਤਾਂ  ਦੇ ਨਾਲ ਸਭ ਦਾ ਮਨੋਰੰਜਨ ਕੀਤਾ। Gurikk Maan ਦੇ ਵਿਆਹ ਵਿੱਚ Badshah,Bunty Bains,Mika Singh ,Gauhar Khan ਅਤੇ ਹੋਰ ਵੀ ਬਹੁਤ  ਸਾਰੇ ਕਲਾਕਾਰ ਤੇ ਅਦਾਕਾਰ ਪੁਹੰਚੇ ਸਨ ਜਿੰਨਾ ਨੇ ਵਿਆਹ ਵਿੱਚ  ਖੂਬ  ਰੌਣਕਾਂ ਲਗਾਈਆਂ। 

Gurdas Maan Son Wedding Pics


simran kaur mundi  ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ 'Jo Hum Chahein' ਨਾਲ ਕੀਤੀ ਸੀ ਅਤੇ ਬਾਅਦ ਵਿਚ ਬਾਲੀਵੁੱਡ ਦੀਆਂ ਹੋਰ ਕਈ ਫਿਲਮਾਂ ਵੀ ਕੀਤੀਆਂ ਜਿਵੇਂ, Kis Kisko Pyaar Karoon,Bhaiaji Superhit,U, Me Aur Ghar ਇਸ ਦੇ ਨਾਲ ਹੀ ਉਹ ਕੁਝ ਪੰਜਾਬੀ ਫਿਲਮਾਂ ਦਾ ਵੀ ਹਿੱਸਾ ਹਨ, ਜਿਵੇ Mundeyan Ton Bachk,Best of Luck, ਇਸ ਤੋਂ ਇਲਵਾ simran kaur mundi ਮੋਡਲਿੰਗ ਵੀ ਕਰਦੇ ਹਨ। 

ਜੇ ਅਸੀ Gurikk Maan ਦੀ ਗੱਲ ਕਰੀਏ ਤਾ ਉਹ ਇਕ ਵੀਡੀਓ ਨਿਰਦੇਸ਼ਕ ਹਨ। ਜਿੰਨਾ ਨੇ ਆਪਣੇ ਪਿਤਾ Gurdas Maan ਦੇ ਗੀਤ punjab, Mittar Pyare Nu,ਦੀ ਵੀਡੀਓ ਨੂੰ ਤਿਆਰ ਕੀਤਾ ਸੀ।ਇਸ ਤੋਂ ਇਲਾਵਾਂ ਉਹਨਾਂ ਨੇ Badshah ਦੇ ਗੀਤ Heartless ਦਾ ਖੂਬ ਸੂਰਤ ਵੀਡੀਓ ਤਿਆਰ ਕੀਤਾ ਸੀ। ਜਿਸਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ। 

ਉਹਨਾਂ ਦੇ ਵਿਆਹ ਦੀ ਖਾਸ ਗੱਲ ਇਹ ਹੈ ਕਿ Prabh Aasra Seva trust ਆਸ਼ਰਮ ਦੇ ਬੱਚਿਆਂ ਨੂੰ ਵੀ ਸੱਦਿਆ ਗਿਆ ਸੀ ਜਿੰਨਾ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆਂ Gurdas Maan ਨੇ ਇਹ ਬੇਸਹਾਰਾ ਬੱਚਿਆਂ ਨੂੰ ਵਿਆਹ ਵਿੱਚ ਬੁਲਾ ਕੇ ਇਕ ਮਿਸਾਲ ਕਾਇਮ ਕੀਤੀ ਹੈ ਅਤੇ ਉਹਨਾਂ ਨੇ ਆਸ਼ਰਮ ਦੇ ਬੱਚਿਆਂ  ਨੂੰ 11 ਲੱਖ ਰੁਪਏ ਦੀ  ਰਾਸ਼ੀ ਭੇਂਟ ਦਿੱਤੀ।  

Related Posts: