Popular Countries

Anushka Sharma ਨੇ ਕਿਉਂ ਕਿਹਾ – ‘ਏ ਕੋਹਲੀ ਚੋਕਾ ਮਾਰ ਨਾ’, ਦੇਖੋ ਵੀਡੀਓ

By Harpreet Kaur . 18th April 2020 12:28pm
 Anushka Sharma ਨੇ ਕਿਉਂ ਕਿਹਾ – ‘ਏ ਕੋਹਲੀ ਚੋਕਾ ਮਾਰ ਨਾ’, ਦੇਖੋ ਵੀਡੀਓ



ਇਸ ਸਮੇਂ ਕੋਰੋਨਾ ਵਾਇਰਸ ਦੇ ਚੱਲਦੇ ਦੇਸ਼ ਭਰ ਵਿੱਚ ਲਾਕਡਾਊਨ ਹੈ। ਅਜਿਹੇ ਵਿੱਚ Anushka Sharma ਪਤੀ  Virat Kohli ਦੇ ਨਾਲ ਘਰ ਵਿੱਚ ਸਮਾਂ ਬਤੀਤ ਕਰ ਰਹੀ ਹੈ। ਦੋਨੋਂ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਕਦੀ ਤਸਵੀਰਾਂ ਤਾਂ ਕਦੇ ਵੀਡੀਓ ਬਣਾ ਕੇ ਦੋਨੋਂ ਫੈਨਜ਼ ਨਾਲ ਸ਼ੇਅਰ ਕਰ ਰਹੇ ਹਨ। ਇਸੇ ਵਿੱਚ Anushka Sharma ਨੇ ਇਕ ਵੀਡੀਓ ਪੋਸਟ ਕੀਤਾ ਹੈ ਜੋ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।


View this post on Instagram

📷 : #TarunVishwa

A post shared by AnushkaSharma1588 (@anushkasharma) on



 Anushka Sharma ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਆਪਣੇ ਪਤੀ ਅਤੇ ਭਾਰਤ ਦੇ ਕ੍ਰਿਕਟ ਟੀਮ ਦੇ ਕਪਤਾਨ Virat ਨੂੰ ਚਿੜਾਉਂਦੀ ਨਜ਼ਰ ਆ ਰਹੀ ਹੈ।ਵੀਡੀਓ ਵਿੱਚ Anushka Sharma Virat Kohli ਨੂੰ ਆਵਾਜ਼ ਮਾਰਦੀ ਹੈ ਅਤੇ ਕਹਿੰਦੀ ਹੈ ਕੋਹਲੀ ਕੋਹਲੀ, ਇਹ ਕੋਹਲੀ ਚੌਕਾ ਮਾਰ ਨਾ,ਕੀ ਕਰ ਰਿਹਾ ਹੈ ? ਫਿਰ Virat Kohli Anushka Sharma ਵੱਲ ਗੁੱਸੇ ਨਾਲ ਦੇਖਦੇ ਹਨ ਅਤੇ ਬਿਨਾਂ ਕੁਝ ਬੋਲੇ ਸ਼ਾਂਤ ਹੋ ਜਾਂਦੇ ਹਨ। ਦੋਨਾਂ ਦਾ ਇਹ ਮਜ਼ੇਦਾਰ ਵੀਡੀਓ ਫੈਨਜ਼ ਵਿੱਚ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

ਵੀਡੀਓ ਨੂੰ ਪੋਸਟ ਕਰਦੇ ਹੋਏ Anushka Sharma ਨੇ ਲਿਖਿਆ ਹੈ, I thought he must be missing being on the field. Along with the love he gets from millions of fans, he must be especially missing this one particular type of fan too. So I gave him the experience 😜😂🏏




Virat Kohli ਤੇ Anushka Sharma ਦੇ ਇਸ ਵੀਡੀਓ ਨੂੰ ਕੁਝ ਹੀ ਘੰਟੇ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰ ਇਸ ਮਜ਼ੇਦਾਰ ਵੀਡੀਓ ਦੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ Virat Kohli ਤੇ Anushka Sharma ਸੋਸ਼ਲ ਮੀਡੀਆ ਦੇ ਜ਼ਰੀਏ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾ ਰਹੇ ਹਨ। ਦੋਨਾਂ ਦੇ ਇਸ ਕਦਮ ਦੀ ਲੋਕ ਵੀ ਬਹੁਤ ਸਰਾਹਨਾ ਕਰ ਰਹੇ ਹਨ।



ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਇਸ ਵੀਡੀਓ ‘ਤੇ ਬਾਲੀਵੁੱਡ ਜਗਤ ਦੇ ਨਾਮੀ ਕਲਾਕਾਰਾਂ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਪਾਏ । Kartik Aaryan ਨੇ ਕਮੈਂਟ ਕੀਤਾ ਹੈ ‘ਮੈਂ ਵੀ ਅਜਿਹਾ ਹੀ ਫੈਨ ਹਾਂ’ । ਉਧਰ Arjun Kapoor ਨੇ ਲਿਖਿਆ ਹੈ, ‘ਅਰੇ ਅਨੁਸ਼ਕਾ ਸਿਕਸ ਦੀ ਡਿਮਾਂਡ ਕਰਨੀ ਸੀ’ । Karan Johar, Sania Mirza ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।