Popular Countries

Prince Narula ਦੀ ਇਹ ਲੁਕ ਵੇਖਕੇ ਤੁਸੀ ਹੋ ਜਾਓਗੇ ਹੈਰਾਨ?

By Harpreet Kaur . 29th February 2020 01:56pm
Prince Narula ਦੀ ਇਹ ਲੁਕ ਵੇਖਕੇ ਤੁਸੀ ਹੋ ਜਾਓਗੇ ਹੈਰਾਨ?




ਐਕਸ 'Bigg Boss - 9' ਵਿਨਰ Prince Narula ਰਿਐਲਿਟੀ ਸ਼ੋਅ ਦੇ ਕਿੰਗ ਹਨ। ਉਹ 4 ਰਿਐਲਿਟੀ ਸ਼ੋਅਜ਼ ਦੇ ਵਿਨਰ ਰਹੇ ਹਨ। Prince Narula ਦੀ 'Bigg Boss' ਜਰਨੀ ਕਾਫ਼ੀ ਦਿਲਚਸਪ ਰਹੀ ਸੀ। ਇਸ ਵਾਰ Prince Narula ਦੀ ਨਵੀ ਲੁਕ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਉਹਨਾਂ ਦਾ ਇਹ ਨਵਾਂ ਲੁਕ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ Prince Narula ਸਰਦਾਰ ਲੁਕ ਵਿਚ ਨਜ਼ਰ ਆ ਰਹੇ ਹਨ। ਉਹਨਾਂ ਨੇ ਰੈਡ ਕਲਰ ਦੀ ਕਮੀਜ ਦੇ ਨਾਲ ਡਾਰਕ ਗਰੇ ਕਲਰ ਦੀ ਪੱਗ ਬੰਨੀ ਹੋਈ ਹੈ ਅਤੇ ਇਸ ਲੁਕ ਵਿਚ ਉਹ ਬਹੁਤ ਹੀ ਸੁੰਦਰ ਨਜ਼ਰ ਆ ਰਹੇ ਹਨ। ਉਹਨਾਂ ਨੇ ਇਸ ਤਸਵੀਰ ਨੂੰ ਪੋਸਟ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਹੈ,”ਕੁਝ ਨਵਾਂ ਕੁਝ ਅਲੱਗ ਆ ਰਿਹਾ ਹੈ ਬਹੁਤ ਜਲਦੀ”। 

ਆਓ ਉਹਨਾਂ ਦੀ ਇਸ ਤਸਵੀਰ ਤੇ ਇੱਕ ਨਜ਼ਰ ਮਾਰੀਏ। 







ਜੇ ਗੱਲ ਕਰੀਏ Prince Narula ਦੀ ਤਾਂ ਉਹਨਾਂ ਦੇ ਸੁਫ਼ਨਿਆਂ ਨੂੰ ਖੰਭ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ ਤੋਂ ਲੱਗੇ ਸਨ। ਉਹਨਾਂ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ ਮਿਸਟਰ ਪੰਜਾਬ 2014 ਵਿੱਚ ਭਾਗ ਲਿਆ ਸੀ। ਜਿਸ ਵਿੱਚ ਉਹ ਦੂਜੇ ਰਨਰ ਅੱਪ ਰਹੇ ਸਨ। ਪਰ ਇਸ ਸ਼ੋਅ ਤੋਂ ਬਾਅਦ ਉਹਨਾਂ ਨੇ ਕਈ ਰਿਆਲਟੀ ਸ਼ੋਅ ਜਿੱਤੇ ਤੇ ਮਨੋਰੰਜਨ ਜਗਤ ਦੀ ਦੁਨੀਆਂ ਵਿੱਚ ਚੰਗਾ ਨਾਂਅ ਬਣਾਇਆ। 







ਹਾਲ ਹੀ ਵਿੱਚ 'Nach Baliye', ਜਿਸ ਵਿੱਚ Yuvika Chaudhary ਅਤੇ ਉਹਨਾਂ ਦੀ ਪਤਨੀ Yuvika Chaudhary ਜੇਤੂ ਰਹੇ ਹਨ। ਡਾਂਸ ਰਿਆਲਟੀ ਸ਼ੋਅ 'Nach Baliye', ਜਿਸ ਦਾ 3 ਨਵੰਬਰ ਨੂੰ ਫਿਨਾਲੇ ਹੋਇਆ Yuvika Chaudhary ਨਾਲ Prince Narula ਦੀ ਮੁਲਾਕਾਤ ਰਿਆਲਟੀ ਸ਼ੋਅ 'Bigg Boss' ਸੀਜ਼ਨ 9 ਦੇ ਦੌਰਾਨ ਹੋਈ ਸੀ ਅਤੇ ਕੁਝ ਸਮਾਂ ਦੋਨਾਂ ਨੇ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਜੇ ਗੱਲ ਕਰੀਏ ਉਹਨਾਂ ਦੀ ਪਤਨੀ Yuvika ਦੀ ਤਾਂ ਉਹ ਵੀ ਬਹੁਤ ਜਲਦ ਮਸ਼ਹੂਰ ਕਲਾਕਾਰ Ninja ਦੇ ਗੀਤ ਵਿੱਚ ਨਜ਼ਰ ਆਉਣਗੇ।