Popular Countries

'Yaar Anmulle Returns' ਫਿਲਮ ਦੇ Teaser ਨੇ ਦਰਸ਼ਕਾਂ ਵਿੱਚ ਮਚਾਈ ਖਲਬਲੀ

By Harpreet Kaur . 3rd February 2020 04:20pm
 'Yaar Anmulle Returns' ਫਿਲਮ ਦੇ Teaser ਨੇ ਦਰਸ਼ਕਾਂ ਵਿੱਚ ਮਚਾਈ ਖਲਬਲੀ

'Yaar Anmulle Returns' ਇੱਕ ਆਉਣ ਵਾਲੀ ਪੰਜਾਬੀ ਫਿਲਮ ਹੈ ਜੋ 13 ਮਾਰਚ, 2020 ਨੂੰ ਰਿਲੀਜ਼ ਹੋਣ ਵਾਲੀ ਹੈ ‘Rabb Da Radio’ਤੇ ‘Aate Di Chidi’ ਵਰਗੀਆਂ ਪ੍ਰਸਿੱਧ ਫ਼ਿਲਮਾਂ ਦੇ ਨਿਰਦੇਸ਼ਕ Harry Bhatti ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ 'Yaar Anmulle Returns' ਫ਼ਿਲਮ ਵਿੱਚ Prabh Gill, Yuvraj Hans, Harish Verma, Navpreet Banga, Nikeet Dhillon ਤੇ Jasleen Slaich ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਅਤੇ 'Yaar Anmulle Returns' ਫਿਲਮ ਵਿੱਚ ਸਾਨੂੰ ਦੋਸਤੀ ਤੇ ਰੋਮਾਂਸ ਦਾ ਤੜਕਾ ਦੇਖਣ ਨੂੰ ਮਿਲੇਗਾ।




ਸਾਰੇ ਪ੍ਰੋਜੈਕਟ ਨੂੰ Amandeep Sihag, Adamya Singh, Amandeep Singh, Mithu Jhajhra, Dr. Varun Malik, Pankaj Dhaka ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।ਇਸ ਫਿਲਮ ਦੇ ਕੋ-ਪ੍ਰੋਡਿਊਸਰ Raj Suri ਹਨ, Inderjit Gill ਫ਼ਿਲਮ ਦੇ ਕ੍ਰਿਏਟਿਵ ਪ੍ਰੋਡਿਊਸਰ ਹਨ।ਫ਼ਿਲਮ ਦੀ ਕਹਾਣੀ Gurjind Maan ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ Speed Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।ਦੋਸਤੀ ਤੇ ਰੋਮਾਂਸ ਵਾਲੀ ਇਹ ਫਿਲਮ ਦਾ Teaser 3 ਫਰਬਰੀ, 2020 ਯਾਨੀ ਅੱਜ 4 pm ਤੇ ਰਿਲੀਜ਼ ਹੋ ਗਿਆ ਹੈ। ਤੁਸੀ ਇਕ ਨਜ਼ਰ ਮਾਰੋ ਹੇਠਾਂ  ਦਿਤੇ Teaser ਤੇ



ਨਿਰਦੇਸ਼ਕ Harry Bhatti ਨੇ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ 'Yaar Anmulle' ਸੀਰੀਜ਼ ਦਾ ਲੋਕਾਂ ਤੇ ਪੰਜਾਬੀ ਫ਼ਿਲਮ ਇੰਡਸਟਰੀ ਉੱਪਰ ਕੀ ਪ੍ਰਭਾਵ ਹੈ। ਇਸ ਲਈ ਇਸ ਫ਼ਿਲਮ ਦੇ ਤੀਜੇ ਭਾਗ 'ਤੇ ਨਵੇਂ ਚਿਹਰਿਆਂ ਨਾਲ ਕੰਮ ਕਰਨਾ ਚੁਣੌਤੀ ਭਰਪੂਰ ਸੀ ਕਿਉਂਕਿ ਇਸ ਫ਼ਿਲਮ ਦੇ ਨਾਮ ਨਾਲ ਹੀ ਦਰਸ਼ਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਹਾਲਾਂਕਿ ਅਸੀਂ ਸਾਰੀ ਕਾਸਟ ਤੇ ਸਾਰੀ ਟੀਮ ਨੇ ਇਸ ਫ਼ਿਲਮ ਨਾਲ ਇਨਸਾਫ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਫ਼ਿਲਮ ਦੇ ਪੋਸਟਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਇਸ ਦੇ ਨਾਲ ਹੀ ਹੁਣ Teaser  ਨੂੰ ਬਹੁਤ ਪਿਆਰ ਦੇ ਰਹੇ ਹਨ। 


Yaar Anmulle Returns


 13 ਮਾਰਚ, 2020 ਨੂੰ ਦੁਨੀਆ ਭਰ ਵਿੱਚ 'Yaar Anmulle Returns' ਰਿਲੀਜ਼ ਕੀਤੀ ਜਾਵੇਗੀ।ਸਾਨੂੰ ਹੇਠਾਂ ਟਿੱਪਣੀ ਭਾਗ ਵਿੱਚ Teaser ਬਾਰੇ ਆਪਣੇ ਵਿਚਾਰ ਦਸੋ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 

Related Posts: